Bhartiya Vidya Mandir School

Bhartiya Vidya Mandir School


Message Board

« Back

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ « 20/Jan/2021

' ਭਾਰਤੀਯ ਵਿੱਦਿਆ ਮੰਦਰ ਸਕੂਲ ' ਊਧਮ  ਸਿੰਘ ਨਗਰ  ਵਿਖੇ   ਸਰਬੰਸਦਾਨੀ ਦਸਵੇਂ ਪਾਤਸ਼ਾਹ  ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੇ  ਉਤਸ਼ਾਹ ਅਤੇ ਸ਼ਰਧਾ ਪੂਰਵਕ ਢੰਗ ਨਾਲ    ਮਨਾਇਆ ਗਿਆ  ।
               ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਧੰਨ ਧੰਨ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕ ਮਹਾਨ ਕ੍ਰਾਂਤੀਕਾਰੀ , ਸੰਤ ਸਿਪਾਹੀ ,ਆਤਮਦਰਸ਼ੀ , ਭਗਤੀ ਤੇ ਸ਼ਕਤੀ ਦੇ ਮੁਜੱਸਮੇੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਇਕ ਅਬਰੇ_ ਰਹਿਮਤ ਸਾਬਿਤ ਹੋਏ  ।ਆਪਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਸ ਦੀ ਮੁਰਦਾ ਰੂਹ ਵਿੱਚ ਜਾਨ ਪਾਈ ਜਿਹੜੀ ਕਿ ਰਹਿੰਦੀ  ਦੁਨੀਆਂ ਤਕ ਯਾਦ ਰਹੇਗੀ । ਇਸ ਮੌਕੇ_ ਪੀ .ਆਰ. ਟੀ. ਵਿਭਾਗ ਦੇ  ਅਧਿਆਪਕਾ ਸ੍ਰੀਮਤੀ ਰਸਦੀਪ ਕੌਰ  ਜੀ ਨੇ ਬੜੇ ਹੀ ਸੁੰਦਰ ਤਰੀਕੇ ਨਾਲ ਗੁਰੂ ਜੀ ਦੇ ਜੀਵਨ ਤੇ ਪ੍ਰਕਾਸ਼ ਪਾਇਆ ਤੇ ਗੁਰੂ ਜੀ ਦੇ   ਗੁਣਾਂ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਦੇ ਦੱਸੇ ਹੋਏ ਮਾਰਗ  ਤੇ ਚੱਲਣ  ਦੀ ਪ੍ਰੇਰਨਾ ਵੀ ਦਿੱਤੀl ਗੁਰੂ ਗੋਬਿੰਦ ਸਿੰਘ   ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਜਾਤ_ ਪਾਤ ਦੀਆਂ ਕੰਧਾਂ ਨੂੰ ਮਿਟਾ ਦਿੱਤਾ ਤੇ ਦੇਸ਼ ਕੌਮ ਦੀ ਰੱਖਿਆ ਲਈ ਆਪਣਾ ਸਰਬੰਸ ਤੱਕ ਵਾਰ ਦਿੱਤਾ  ।
  ਪੁੱਤ ਕਲਗੀਧਰ ਨੇ ਚਾਰ ਵਾਰੇ,  
   ਪੁੱਤ ਇੱਕ ਮਰਵਾਉਣਾ ਔਖਾ ਹੈ।         
  ਇਸ ਮੌਕੇ ਸੰਗੀਤ ਵਿਭਾਗ ਦੇ ਅਧਿਆਪਕ ਸ੍ਰੀਮਾਨ ਭਾਰਤ ਭੂਸ਼ਨ   ਜੀ ਦੀ ਅਗਵਾਈ ਹੇਠ   ਜਮਾਤ ਤੀਜੀ ' ਡੀ ' ਦੀ ਵਿਦਿਆਰਥਣ ਇਸ਼ਮਦੀਪ  ਕੌਰ   ਤੇ ਛੇਵੀਂ ' ਡੀ ' ਜਮਾਤ ਦੀ ਹਰਨੂਰ ਕੌਰ   ਨੇ ਰਸ ਭਿੰਨੀ ਆਵਾਜ਼ ਵਿਚ ਸ਼ਬਦ'* ' * ਵਾਹੁ_ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ* 'ਸ਼ਬਦ ਗਾਇਨ   ਕਰ ਕੇ ਸਭ ਨੂੰ ਗੁਰਬਾਣੀ ਦੇ ਰਸ ਵਿੱਚ ਭਰ ਦਿੱਤਾ l ਇਸ ਮੌਕੇ ਸਕੂਲ ਦੇ  ਪਿ੍ੰਸੀਪਲ  ਸ਼੍ਰੀਮਤੀ  ਰੰਜੂ ਮੰਗਲ ਜੀ ਨੇ    ਵਿਦਿਆਰਥੀਆਂ ਨੂੰ ਗੁਰੂ ਜੀ ਦੇ ਦੱਸੇ ਹੋਏ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਤੇ ਆਸ਼ੀਰਵਾਦ ਦੇ ਰੂਪ ਵਿੱਚ ਸਾਡਾ ਮਾਰਗ ਦਰਸ਼ਨ ਕੀਤਾ  l