Bhartiya Vidya Mandir School

Bhartiya Vidya Mandir School


Message Board

« Back

ਭਾਰਤੀਯ ਵਿੱਦਿਆ ਮੰਦਰ ਸਕੂਲ ਊਧਮ ਸਿੰਘ ਨਗਰ ਵਿੱਚ ਵੀਰ ਬਾਲ ਦਿਵਸ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ। « 23/Dec/2025

 
 ਭਾਰਤੀਯ ਵਿੱਦਿਆ ਮੰਦਰ ਸਕੂਲ ਊਧਮ ਸਿੰਘ ਨਗਰ ਲੁਧਿਆਣਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸਰਬ ਉੱਚ ਬਲੀਦਾਨਾਂ ਨੂੰ ਯਾਦ ਕਰਦੇ ਹੋਏ ਵੀਰ ਬਾਲ ਦਿਵਸ ਬੜੇ ਸ਼ਰਧਾ ਭਾਵ ਨਾਲ ਮਨਾਇਆ ਗਿਆ ।  ਇਸ ਸਮਾਗਮ ਦੀ ਸ਼ੁਰੂਆਤ  ਪੰਜਾਬੀ ਅਧਿਆਪਕਾ ਮਨਦੀਪ ਕੌਰ ਜੀ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ। ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ  ਬਹਾਦਰੀ ਅਤੇ ਧਰਮ ਵਿੱਚ ਦ੍ਰਿੜ ਸ਼ਰਧਾ ਨੂੰ ਬੇਮਿਸਾਲ ਢੰਗ ਨਾਲ ਉਜ਼ਾਗਰ ਕੀਤਾ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਇਹਨਾਂ ਗੁਣਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਵੀ ਕੀਤਾ ਗਿਆ ਤੇ ਸਾਰਾ ਸਕੂਲ  ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਵੈਰਾਗ ਵਿੱਚ ਆ ਗਿਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੀਮਾ ਗੁਪਤਾ ਜੀ ਨੇ ਕਿਹਾ ਕਿ ਸਾਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼, ਕੌਮ ਤੇ ਧਰਮ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ  ਸੱਚ ਅਤੇ ਨਿਆਂ ਲਈ ਖੜ੍ਹੇ ਰਹਿਣਾ ਹੀ ਸੱਚੀ ਤਾਕਤ ਹੈ ਭਾਵੇਂ ਇਸ ਦੀ ਕੀਮਤ ਕਿੰਨੀ ਵੀ ਹੋਵੇ। ਆਓ ਅਸੀਂ ਉਹਨਾਂ ਦੇ ਬਲੀਦਾਨ ਤੋਂ ਪ੍ਰੇਰਨਾ ਲਈਏ ਅਤੇ ਆਪਣੇ ਜੀਵਨ ਵਿੱਚ ਇਹਨਾਂ ਕਦਰਾਂ- ਕੀਮਤਾਂ ਨੂੰ ਕਾਇਮ ਰੱਖਣ ਦਾ ਪ੍ਰਣ ਲਈਏ। ਉਹਨਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਇਹ ਸ਼ਹਾਦਤ ਸਾਨੂੰ ਹਮੇਸ਼ਾ ਹੱਕ, ਸੱਚ ਤੇ ਧਰਮ ਦੇ ਲਈ ਲੜਨ ਦੀ ਪ੍ਰੇਰਨਾਂ ਦਿੰਦੀ ਰਹੇਗੀ।