Bhartiya Vidya Mandir School

Bhartiya Vidya Mandir School


Message Board

« Back

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 359 ਵਾ ਪ੍ਰਕਾਸ਼ ਪੁਰਬ « 06/Jan/2026

ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥ 
 ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥ 
   
ਭਾਰਤੀਯ ਵਿੱਦਿਆ ਮੰਦਰ ਸਕੂਲ ' ਊਧਮ  ਸਿੰਘ ਨਗਰ ਲੁਧਿਆਣਾ ਵਿਖੇ  ਦਸ਼ਮੇਸ਼ ਪਿਤਾ ,ਸਰਬੰਸਦਾਨੀ, ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਦਾ 359 ਵਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਨਲਾਈਨ ਤਰੀਕੇ ਰਾਹੀਂ ਮਨਾਇਆ ਗਿਆ।
           ਗੁਰੂ ਗੋਬਿੰਦ ਸਿੰਘ ਜੀ  ਇੱਕ ਮਹਾਨ ਸੰਤ ਸਿਪਾਹੀ , ਮਹਾਨ ਯੋਧਾ ਤੇ ਕਵੀ ਸਨ । ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਸ ਦੀ ਮੁਰਦਾ ਰੂਹ ਵਿੱਚ ਜਾਨ ਪਾਈ । ਇਸ ਮੌਕੇ ਤੇ ਪੀ.ਆਰ.ਟੀ. ਵਿਭਾਗ ਦੇ  ਅਧਿਆਪਕਾ ਸ੍ਰੀਮਤੀ   ਰਸਦੀਪ ਕੌਰ  ਜੀ ਨੇ ਬੜੇ ਹੀ ਸ਼ਰਧਾਪੂਰਵਕ ਤਰੀਕੇ ਨਾਲ ਗੁਰੂ ਜੀ ਦੇ ਜੀਵਨ ਤੇ ਪ੍ਰਕਾਸ਼ ਪਾਇਆ ਤੇ ਗੁਰੂ ਜੀ ਦੇ  ਗੁਣਾਂ ਦੀ ਵਿਆਖਿਆ ਕਰਦੇ ਹੋਏ ਗੁਰੂ ਜੀ ਦੇ ਜੀਵਨ ਅਤੇ ਮਹਾਨ ਆਦਰਸ਼ਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। 
ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਪਿ੍ੰਸੀਪਲ  ਸ਼੍ਰੀਮਤੀ  ਸੀਮਾ ਗੁਪਤਾ ਜੀ ਨੇ  ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਅਤੇ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦੇ ਉਪਦੇਸ਼ ਤੇ ਚੱਲਣ ਲਈ ਪ੍ਰੇਰਿਤ ਕੀਤਾ।