ਲੋਹੜੀ ਦਾ ਤਿਉਹਾਰ ਜਦ ਆਵੇ
ਤਿਲ ਗੁੜ ਦੀ ਮਿਠਾਸ ਲਿਆਵੇ
ਸਭ ਦੀ ਝੋਲੀ ਵਾਹਿਗੁਰੂ ਖੁਸ਼ੀਆਂ ਖੇੜੇ ਪਾਵੇ
ਆਪ ਸਭ ਨੂੰ ਲੋਹੜੀ ਦੀ ਵਧਾਈ ਹੋਵੇ
ਭਾਰਤੀਯ ਵਿੱਦਿਆ ਮੰਦਰ ਊਧਮ ਸਿੰਘ ਨਗਰ ਵਿੱਚ ਆਨਲਾਈਨ ਪਲੇਟਫਾਰਮ ਤੇ ਲੋਹੜੀ ਦਾ ਤਿਉਹਾਰ ਬੜੇ ਚਾਵਾਂ, ਉਮੰਗਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਲੋਹੜੀ ਸਿਰਫ ਇੱਕ ਤਿਉਹਾਰ ਹੀ ਨਹੀਂ ਇਹ ਤਾਂ ਆਪਸੀ ਪਿਆਰ , ਸਹਿਯੋਗ ਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਵੀ ਹੈ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਘਰ ਵਿੱਚ ਹੀ ਆਪਣੇ ਪਰਿਵਾਰ ਨਾਲ ਮਿਲ ਕੇ ਧੂਣੀ ਬਾਲ ਕੇ, ਗੀਤ ਗਾ ਕੇ ਤੇ ਲੋਕ ਨਾਚ ਰਾਹੀਂ ਇੱਕ ਦੂਜੇ ਨੂੰ ਵਧਾਈ ਦੇ ਕੇ ਲੋਹੜੀ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ। ਪੀ.ਆਰ.ਟੀ ਅਧਿਆਪਕਾ ਜਸਬੀਰ ਕੌਰ ਨੇ ਬੜੇ ਸੋਹਣੇ ਢੰਗ ਦੇ ਨਾਲ ਬੱਚਿਆਂ ਨੂੰ ਲੋਹੜੀ ਦੇ ਇਤਿਹਾਸ ਤੇ ਸੱਭਿਆਚਾਰਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਲੋਹੜੀ ਦੇ ਮਹੱਤਵ ਬਾਰੇ ਦੱਸਿਆ। ਆਰਟ ਵਿਭਾਗ ਅਤੇ ਜਮਾਤ ਛੇਵੀਂ ਦੇ ਵਿਦਿਆਰਥੀਆਂ ਨੇ ਕਰਾਫਟ ਤੇ ਪੇਪਰ ਬੋਨਾ ਫਾਇਰ ਦੀ ਗਤੀਵਿਧੀ ਕਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ।
ਪ੍ਰਿੰਸੀਪਲ ਸ਼੍ਰੀਮਤੀ ਸੀਮਾ ਗੁਪਤਾ ਜੀ ਨੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਲੋਹੜੀ ਦਾ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਤਿਉਹਾਰ ਨੂੰ ਮਨਾਉਣ ਨਾਲ ਸਾਡੀ ਸਮਾਜਿਕ ਅਤੇ ਸੱਭਿਆਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਉਹਨਾਂ ਨੇ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਤੇ ਇਸ ਤਿਉਹਾਰ ਨੂੰ ਭਾਈਚਾਰਕ ਭਾਵਨਾ ਨਾਲ ਮਨਾਉਣ ਦੀ ਪ੍ਰੇਰਨਾ ਦਿੱਤੀ।