Bhartiya Vidya Mandir School

Bhartiya Vidya Mandir School


Message Board

« Back

ਭਾਰਤੀਯ ਵਿੱਦਿਆ ਮੰਦਰ ਊਧਮ ਸਿੰਘ ਨਗਰ ਸਕੂਲ ਵਿੱਚ ਮਨਾਇਆ ਗਿਆ ਮਾਂ- ਬੋਲੀ ਦਿਵਸ « 21/Feb/2023

ਮਾਂ ਬੋਲੀ ਪੰਜਾਬੀ ਸਾਡੀ,
ਗੁੜ ਨਾਲੋਂ ਵੀ ਮਿੱਠੀ ਡਾਢੀ।
ਇਸ ਵਿਚ ਮਾਂ ਨੇ ਲੋਰੀਆਂ ਗਾਈਆਂ ,
ਦਾਦੀ ਨਾਨੀ ਘੋੜੀਆਂ ਗਾਈਆਂ।

ਭਾਰਤੀ ਵਿੱਦਿਆ ਮੰਦਰ ਸਕੂਲ ਊਧਮ ਸਿੰਘ ਨਗਰ ਲੁਧਿਆਣਾ ਵਿਖੇ ਮਾਂ ਬੋਲੀ  ਦਿਵਸ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਤੇ 8ਵੀਂ ਜਮਾਤ ਦੀ ਵਿਦਿਆਰਥਣ ਅੰਮ੍ਰਿਤ ਸ਼ਰਮਾ ਨੇ ਮਾਂ ਬੋਲੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਛੇਵੀਂ ਤੋਂ  ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ਗਤੀਵਿਧੀ ਵਿੱਚ ਭਾਗ ਲਿਆ। ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ ਸੁਲੇਖ ਗਤੀਵਿਧੀ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੀ ਸੁਲੇਖ ਰਚਨਾ ਲਿਖੀ। ਇਸ ਤੋਂ ਇਲਾਵਾ ਦੂਜੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਆਪਣੇ ਅੰਦਾਜ਼ ਵਿੱਚ ਪੰਜਾਬੀ ਬੋਲੀਆਂ ਪਾ ਕੇ ਖੁਸ਼ੀ ਮਨਾਈ। ਇਸ ਖੁਸ਼ੀ ਭਰੇ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਰੰਜੂ ਮੰਗਲ ਜੀ ਨੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੱਤੀ ਤੇ ਪੰਜਾਬੀ ਬੋਲੀ ਨੂੰ  ਮਾਣ-ਸਨਮਾਨ ਦੇਣ ਲਈ ਪ੍ਰੇਰਿਤ ਕੀਤਾ।